ਸਮੱਗਰੀ 'ਤੇ ਜਾਓ

ਮਾਰਕੋ ਪੋਲੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਰਕੋ ਪੋਲੋ
Polo wearing a Tatar outfit, date of print unknown
ਜਨਮ(1254-09-15)15 ਸਤੰਬਰ 1254
ਮੌਤ8 ਜਨਵਰੀ 1324(1324-01-08) (ਉਮਰ 69)
ਕਬਰਸਾਨ ਲੋਰੇਨਸੋ, ਵੈਨਿਸ
45°26′14″N 12°20′44″E / 45.4373°N 12.3455°E / 45.4373; 12.3455
ਪੇਸ਼ਾਵਪਾਰੀ
ਲਈ ਪ੍ਰਸਿੱਧਮਾਰਕੋ ਪੋਲੋ ਦੀਆਂ ਯਾਤਰਾਵਾਂ
ਜੀਵਨ ਸਾਥੀਦੋਨਾਤਾ ਬਾਦੋਏਰ
ਬੱਚੇਫਾਨਤਿਨਾ, ਬੇਲੇਲਾ ਅਤੇ ਮੋਰੇਤਾ
Parent(s)ਮਾਤਾ: ਨਿਕੋਲੇ ਅਨਾ ਦੇਫ਼ੂਸੇ
ਪਿਤਾ: ਨਿਕੋਲੋ ਪੋਲੋ

ਮਾਰਕੋ ਪੋਲੋ (/ˈmɑːrk ˈpl/ ( ਸੁਣੋ); ਇਤਾਲਵੀ ਉਚਾਰਨ: [ˈmarko ˈpɔːlo]; 15 ਸਤੰਬਰ 1254 – 8–9 ਜਨਵਰੀ 1324)[1] ਇੱਕ ਇਤਾਲਵੀ ਵਪਾਰੀ ਅਤੇ ਯਾਤਰੀ ਸੀ।[2][3] ਇਸ ਦੀਆਂ ਯਾਤਰਾਵਾਂ ਮਾਰਕੋ ਪੋਲੋ ਦੀਆਂ ਯਾਤਰਾਵਾਂ ਨਾਂ ਦੀ ਇੱਕ ਕਿਤਾਬ ਵਿੱਚ ਦਰਜ ਹਨ ਜਿਸ ਨਾਲ ਮੱਧ ਏਸ਼ੀਆ ਅਤੇ ਚੀਨ ਬਾਰੇ ਯੂਰਪੀ ਲੋਕਾਂ ਨੂੰ ਮੁੱਢਲੀ ਜਾਣਕਾਰੀ ਮਿਲੀ।

ਇਸਨੇ ਵਪਾਰ ਦਾ ਕੰਮ ਦਾ ਆਪਣੇ ਪਿਤਾ ਅਤੇ ਪਿਤਾ ਦੇ ਭਰਾ ਤੋਂ ਸਿੱਖਿਆ ਜੋ ਆਪਣੀ ਏਸ਼ੀਆ ਦੀ ਯਾਤਰਾ ਦੌਰਾਨ ਕੁਬਲਾ ਖ਼ਾਨ ਨੂੰ ਮਿਲੇ। 1269 ਵਿੱਚ ਉਹ ਮਾਰਕੋ ਨੂੰ ਮਿਲਣ ਵੈਨਿਸ ਵਾਪਿਸ ਆਏ। ਉਹ ਤਿੰਨੇ ਏਸ਼ੀਆ ਦੇ ਲੰਮੇ ਸਫ਼ਰ ਲਈ ਨਿਕਲੇ ਅਤੇ 24 ਸਾਲ ਬਾਅਦ ਉਸ ਸਮੇਂ ਵੈਨਿਸ ਵਾਪਿਸ ਆਏ ਜਦੋਂ ਵੈਨਿਸ ਦੀ ਜਨੋਆ ਨਾਲ ਲੜਾਈ ਚਲ ਰਹੀ ਸੀ। ਮਾਰਕੋ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਅਤੇ ਉਸ ਦੌਰਾਨ ਇਸਨੇ ਆਪਣੇ ਜੇਲ੍ਹ ਦੇ ਇੱਕ ਸਾਥੀ ਨੂੰ ਬੋਲ ਕੇ ਆਪਣੀਆਂ ਕਹਾਣੀਆਂ ਲਿਖਵਾਈਆਂ। ਮਾਰਕੋ 1299 ਵਿੱਚ ਜੇਲ੍ਹ ਤੋਂ ਬਾਹਰ ਆਇਆ ਜਿਸ ਤੋਂ ਬਾਅਦ ਉਹ ਇੱਕ ਧਨੀ ਵਪਾਰੀ ਬਣਿਆ ਅਤੇ ਫਿਰ ਮਾਰਕੋ ਨੇ ਵਿਆਹ ਕਰਵਾਇਆ ਤੇ ਉਸ ਦੇ ਤਿੰਨ ਬੱਚੇ ਹੋਏ। ਮਾਰਕੋ ਦੀ ਮੌਤ 1324 ਵਿੱਚ ਹੋਈ ਅਤੇ ਇਸ ਦੀ ਲਾਸ਼ ਨੂੰ ਵੈਨਿਸ ਦੇ ਸਾਨ ਲੋਰੇਨਸੋ ਗਿਰਜਾਘਰ ਵਿੱਚ ਦਫ਼ਨਾਇਆ ਗਿਆ।

ਮਾਰਕੋ ਤੋਂ ਇਲਾਵਾ ਹੋਰ ਵੀ ਕਈ ਯੂਰਪੀ ਲੋਕਾਂ ਨੇ ਚੀਨ ਦੀ ਯਾਤਰਾ ਕੀਤੀ ਪਰ ਇਹ ਪਹਿਲਾ ਯੂਰਪੀ ਸੀ ਜਿਸਦੇ ਅਨੁਭਵਾਂ ਦਾ ਬਿਰਤਾਂਤ ਮਿਲਦਾ ਹੈ। ਮਾਰਕੋ ਦੀ ਕਿਤਾਬ ਨੇ ਕ੍ਰਿਸਟੋਫਰ ਕੋਲੰਬਸ[4] ਅਤੇ ਹੋਰ ਕਈ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ। ਮਾਰਕੋ ਦੀਆਂ ਰਚਨਾਵਾਂ ਨੇ ਸਾਹਿਤ ਅਤੇ ਯੂਰਪੀ ਨਕਸ਼ਾਨਵੀਸੀ ਉੱਤੇ ਵੀ ਪ੍ਰਭਾਵ ਪਾਇਆ।

ਜੀਵਨ

[ਸੋਧੋ]

ਮਾਰਕੋ ਪੋਲੋ ਦਾ ਜਨਮ 15-16 ਸਤੰਬਰ,1254 ਨੂੰ ਵੈਨਿਸ[5] ਵਿੱਖੇ ਹੋਇਆ। ਮਾਰਕੋ ਦਾ ਪਿਤਾ,ਨਿਕੋਲੋ ਪੋਲੋ, ਨੇ ਵਪਾਰ ਕਰਨਾ ਸ਼ੁਰੂ ਕੀਤਾ ਅਤੇ ਧਨ ਤੇ ਸ਼ੋਹਰਤ ਖੱਟੀ। ਨਿਕੋਲੋ ਅਤੇ ਉਸ ਦੇ ਭਰਾ ਨੇ ਮਾਰਕੋ ਦੇ ਜਨਮ ਤੋਂ ਪਹਿਲਾਂ ਸਮੁੰਦਰੀ ਯਾਤਰਾ ਰਾਹੀਂ ਵਪਾਰ ਕਰਨਾ ਸ਼ੁਰੂ ਕੀਤਾ। 1262 ਵਿੱਚ ਨਿਕੋਲੋ ਅਤੇ ਉਸ ਦਾ ਭਰਾ ਕਾਨਸਟੈੰਟੀਨੋਪਲ ਆ ਕੇ ਵਸ ਗਏ ਜੋ ਉਸ ਸਮੇਂ ਲਾਤੀਨ ਸਾਮਰਾਜ ਦੀ ਰਾਜਧਾਨੀ ਸੀ। ਮਾਰਕੋ ਪੋਲੋ ਦੀਆਂ ਯਾਤਰਾਵਾਂ ਕਿਤਾਬ ਵਿੱਚ ਵੀ ਉਹਨਾਂ ਦੇ ਏਸ਼ੀਆ ਦੀ ਯਾਤਰਾ ਦੌਰਾਨ ਕੁਬਲਾ ਖ਼ਾਨ,ਜੋ ਇੱਕ ਮੰਗੋਲ ਬਾਦਸ਼ਾਹ ਸੀ, ਨੂੰ ਮਿਲਣ ਦਾ ਵਰਣਨ ਹੈ। ਉਹਨਾਂ ਨੇ ਸਮੇਂ ਸਿਰ ਹੀ ਕਾਨਸਟੈੰਟੀਨੋਪਲ ਨੂੰ ਛਡਣ ਦਾ ਫੈਸਲਾ ਕੀਤਾ।

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named DeathBergeen
  2. William Tait, Christian Isobel Johnstone (1843), Tait's Edinburgh magazine, Volume 10, Edinburgh
  3. Hinds, Kathryn (2002), Venice and Its Merchant Empire, New York{{citation}}: CS1 maint: location missing publisher (link)
  4. Landström 1967, p. 27
  5. Bergreen 2007, p. 25 (online copy pp. 24-25)
  翻译: