ਸਮੱਗਰੀ 'ਤੇ ਜਾਓ

ਮਿਰਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਰਗੀ
ਵਰਗੀਕਰਨ ਅਤੇ ਬਾਹਰਲੇ ਸਰੋਤ
Generalized 3 Hz spike and wave discharges on an electroencephalogram
ਆਈ.ਸੀ.ਡੀ. (ICD)-10G40-G41
ਆਈ.ਸੀ.ਡੀ. (ICD)-9345
ਰੋਗ ਡੇਟਾਬੇਸ (DiseasesDB)4366
ਮੈੱਡਲਾਈਨ ਪਲੱਸ (MedlinePlus)000694
ਈ-ਮੈਡੀਸਨ (eMedicine)neuro/415
MeSHD004827

ਮਿਰਗੀ (ਅੰਗਰੇਜ਼ੀ: Epilepsy (ਪੁਰਾਤਨ ਯੂਨਾਨੀ: ἐπιλαμβάνειν "ਫੜ੍ਹ ਲੈਣਾ, ਕਾਬੂ ਕਰ ਲੈਣਾ"[1]) ਘਾਤਕ ਤੰਤੂ ਰੋਗਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਦੌਰੇ ਪੈਂਦੇ ਹਨ।[2][3] ਇਹ ਦੌਰੇ ਥੋੜੇ ਅਤੇ ਕਾਫੀ ਲੰਮੇ ਸਮੇਂ ਤੱਕ ਰਹੀ ਸਨ।[4] ਮਿਰਗੀ ਦੇ ਦੌਰੇ ਸਮੇਂ ਸਮੇਂ ਦੁਬਾਰਾ ਪੈਂਦੇ ਰਹਿੰਦੇ ਹਨ, ਅਤੇ ਕੋਈ ਵੀ ਤੁਰੰਤ ਕਾਰਨ ਨਜਰ ਨਹੀਂ ਆਉਂਦਾ।[2] ਵਿਸ਼ੇਸ਼ ਕਾਰਨ ਨਾਲ ਪਏ ਦੌਰੇ ਮਿਰਗੀ ਦੇ ਨਹੀਂ ਹੁੰਦੇ।[5]

ਮਿਰਗੀ ਦੇ ਦੌਰੇ ਦੌਰਾਨ ਬਿਮਾਰ ਵਿਅਕਤੀ ਦਾ ਸਰੀਰ ਆਕੜ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਇਹ ਦੌਰਾ ਆਮ ਕਰਕੇ ਪੰਜ ਕੁ ਮਿੰਟਾਂ ਤਕ ਰਹਿੰਦਾ ਹੈ। ਦੌਰਾ ਪੈਣ ਦੇ ਕਾਰਨਾਂ ਦਾ ਪੱਕਾ ਪਤਾ ਨਹੀਂ, ਭਾਵੇਂ ਕੁਝ ਲੋਕਾਂ ਨੂੰ ਦਿਮਾਗ਼ ਦੀ ਸੱਟ, ਸਟਰੋਕ, ਦਿਮਾਗ ਦੀ ਰਸੌਲੀ, ਅਤੇ ਨਸ਼ਿਆਂ ਦੀ ਵਰਤੋਂ ਅਤੇ ਸ਼ਰਾਬ ਦੀ ਆਦਤ ਦੇ ਨਤੀਜੇ ਦੇ ਤੌਰ 'ਤੇ ਮਿਰਗੀ ਹੋ ਜਾਂਦੀ ਹੈ, ਪਰ ਜੈਨੇਟਿਕ ਮਿਊਟੇਸ਼ਨਾਂ ਦਾ ਬਿਮਾਰੀ ਦੇ ਇੱਕ ਛੋਟੇ ਜਿਹੇ ਅਨੁਪਾਤ ਨਾਲ ਹੀ ਸੰਬੰਧ ਹੈ।[6] ਮਿਰਗੀ ਦੇ ਦੌਰੇ ਉਦੋਂ ਪੈਂਦੇ ਹਨ ਜਦੋਂ ਦਿਮਾਗ਼ੀ ਸੈੱਲਾਂ ਵਿੱਚ ਬਿਜਲਈ ਖਲਬਲੀ ਹੁੰਦੀ ਹੈ।[5] ਮਿਰਗੀ ਕਿਸੇ ਇੱਕ ਰੋਗ ਦਾ ਨਾਮ ਨਹੀਂ ਹੈ। ਅਨੇਕ ਬੀਮਾਰੀਆਂ ਵਿੱਚ ਮਿਰਗੀ ਵਰਗੇ ਦੌਰੇ ਆ ਸਕਦੇ ਹਨ। ਮਿਰਗੀ ਦੇ ਸਾਰੇ ਮਰੀਜ ਇੱਕ ਜਿਹੇ ਵੀ ਨਹੀਂ ਹੁੰਦੇ। ਕਿਸੇ ਦਾ ਰੋਗ ਹਲਕਾ ਹੁੰਦਾ ਹੈ, ਕਿਸੇ ਦਾ ਤੇਜ। ਇਹ ਇੱਕ ਆਮ ਰੋਗ ਹੈ ਜੋ ਲਗਪਗ ਸੌ ਲੋਕਾਂ ਵਿੱਚੋਂ ਇੱਕ ਨੂੰ ਹੁੰਦਾ ਹੈ।

ਲੱਛਣ

[ਸੋਧੋ]
An instructional video about epileptic seizures
A bite to the tip of the tongue due to a seizure

ਮਿਰਗੀ ਦੇ ਮਰੀਜ਼ ਲੰਮੇ ਸਮੇਂ ਤੱਕ ਵਾਰ ਵਾਰ ਦੌਰੇ ਪੈ ਸਕਦੇ ਹਨ।[7] ਇਹ ਦੌਰੇ ਕਿਸ ਤਰ੍ਹਾਂ ਪੇਸ਼ ਹੁੰਦੇ ਹਨ ਇਹ ਗੱਲ ਦਿਮਾਗ ਦੇ ਸ਼ਾਮਲ ਹਿੱਸੇ ਅਤੇ ਵਿਅਕਤੀ ਦੀ ਉਮਰ ਤੇ ਨਿਰਭਰ ਹੁੰਦੀ ਹੈ।[7][8] ਦੌਰੇ ਦੇ ਸਮੇਂ ਵਿਅਕਤੀ ਦਾ ਦਿਮਾਗੀ ਸੰਤੁਲਨ ਪੂਰੀ ਤਰ੍ਹਾਂ ਗੜਬੜਾ ਜਾਂਦਾ ਹੈ ਅਤੇ ਉਸਦਾ ਸਰੀਰ ਲੜਖੜਾਉਣ ਲੱਗਦਾ ਹੈ। ਇਸਦਾ ਪ੍ਰਭਾਵ ਸਰੀਰ ਦੇ ਕਿਸੇ ਇੱਕ ਹਿੱਸੇ ਉੱਤੇ ਦੇਖਣ ਨੂੰ ਮਿਲ ਸਕਦਾ ਹੈ, ਜਿਵੇਂ ਚਿਹਰੇ, ਹੱਥ ਜਾਂ ਪੈਰ ਉੱਤੇ। ਇਨ੍ਹਾਂ ਦੌਰਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਲੱਛਣ ਹੁੰਦੇ ਹਨ, ਜਿਵੇਂ ਕਿ ਬੇਹੋਸ਼ ਹੋਣਾ, ਡਿੱਗ ਪੈਣਾ, ਹੱਥਾਂ ਪੈਰਾਂ ਵਿੱਚ ਝਟਕੇ ਆਉਣਾ। ਸਭ ਤੋਂ ਪਹਿਲਾਂ 30 ਕੁ ਸੈਕਿੰਡ ਸਾਰਾ ਸਰੀਰ ਆਕੜ ਜਾਂਦਾ ਹੈ। ਇਸ ਦੌਰਾਨ ਮਰੀਜ਼ ਦਾ ਸਾਹ ਰੁਕ ਸਕਦਾ ਹੈ, ਉਹ ਆਪਣੀ ਜੀਭ ਦੰਦਾਂ ਨਾਲ ਚਿੱਥ ਸਕਦਾ ਹੈ। ਕਈ ਮਰੀਜ਼ਾਂ ਦਾ ਵਿੱਚ ਹੀ ਪਖਾਨਾ ਜਾਂ ਪੇਸ਼ਾਬ ਨਿਕਲ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਤੇਜ਼ ਝਟਕੇ ਲੱਗਦੇ ਹਨ, ਉਸਦੇ ਮੂੰਹ ਤੋਂ ਝੱਗ ਵਗਣ ਲੱਗਦੀ ਹੈ ਅਤੇ ਬੁੱਲ੍ਹ ਤੇ ਚਿਹਰਾ ਨੀਲੇ ਪੈ ਜਾਂਦੇ ਹਨ। ਇਹ ਦੋ ਤੋਂ ਪੰਜ ਮਿੰਟ ਤਕ ਰਹਿ ਸਕਦੀ ਹੈ। ਫਿਰ ਮਰੀਜ਼ ਹੋਸ਼ ਵਿੱਚ ਆ ਜਾਂਦਾ ਹੈ ਜਾਂ ਫਿਰ ਅਰਧ ਸੁਪਨ ਅਵਸਥਾ ਵਿੱਚ ਚਲਾ ਜਾਂਦਾ ਹੈ।

ਤਸ਼ਖੀਸ਼ ਦੌਰਾਨ ਇਹ ਦੇਖਣਾ ਹੁੰਦਾ ਹੈ ਕਿ ਕੋਈ ਹੋਰ ਕਾਰਨ ਤਾਂ ਨਹੀਂ ਜਿਹਨਾਂ ਨਾਲ ਬੇਹੋਸ਼ੀ ਹੋਈ ਹੋਵੇ। ਇਸਦੇ ਇਲਾਵਾ ਤਸ਼ਖੀਸ਼ ਨੇ ਇਹ ਵੀ ਨਿਰਧਾਰਿਤ ਕਰਨਾ ਹੁੰਦਾ ਹੈ ਕਿ ਕਿਤੇ ਸਰਾਬ ਬੰਦ ਕਰ ਦੇਣਾ ਜਾਂ ਇਲੈਕਟਰੋਲਾਈਟ ਸਮੱਸਿਆਵਾਂ ਵਰਗੀ ਕੋਈ ਹੋਰ ਗੱਲ ਤਾਂ ਦੌਰੇ ਦਾ ਕਰਨ ਨਹੀਂ ਬਣੀ।[6] ਇਸਦਾ ਪਤਾ ਦਿਮਾਗ਼ੀ ਚਿੱਤਰ ਲੈਣ ਅਤੇ ਖੂਨ ਦੇ ਟੈਸਟ ਕ੍ਰ੍ਕਰ ਲਾਇਆ ਜਾ ਸਕਦਾ ਹੈ।[6] ਮਿਰਗੀ ਦੀ ਅਕਸਰ ਇੱਕ ਇਲੈਕਟਰੋਏਨਸੇਫਾਲੋਗਰਾਮ (ਈਈਜੀ) ਦੇ ਨਾਲ ਪੁਸ਼ਟੀ ਕੀਤੀ ਜਾ ਸਕਦੀ ਹੈ। ਪਰ ਇੱਕ ਆਮ ਟੈਸਟ ਵੀ ਰੱਦ ਨਹੀਂ ਕਰਦਾ।[6]

ਹਵਾਲੇ

[ਸੋਧੋ]
  1. Magiorkinis E, Kalliopi S, Diamantis A (January 2010). "Hallmarks in the history of epilepsy: epilepsy in antiquity". Epilepsy & behavior: E&B. 17 (1): 103–108. doi:10.1016/j.yebeh.2009.10.023. PMID 19963440.{{cite journal}}: CS1 maint: multiple names: authors list (link)
  2. 2.0 2.1 Chang BS, Lowenstein DH (2003). "Epilepsy". N. Engl. J. Med. 349 (13): 1257–66. doi:10.1056/NEJMra022308. PMID 14507951.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Fisher2014
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named WHO2012
  5. 5.0 5.1 Fisher R, van Emde Boas W, Blume W, Elger C, Genton P, Lee P, Engel J (2005). "Epileptic seizures and epilepsy: definitions proposed by the International League Against Epilepsy (ILAE) and the International Bureau for Epilepsy (IBE)". Epilepsia. 46 (4): 470–2. doi:10.1111/j.0013-9580.2005.66104.x. PMID 15816939.{{cite journal}}: CS1 maint: multiple names: authors list (link)[permanent dead link]
  6. 6.0 6.1 6.2 6.3 Longo, Dan L (2012). "369 Seizures and Epilepsy". Harrison's principles of internal medicine (18th ed.). McGraw-Hill. p. 3258. ISBN 978-0-07-174887-2.
  7. 7.0 7.1 Duncan, JS; Sander, JW; Sisodiya, SM; Walker, MC (1 April 2006). "Adult epilepsy" (PDF). Lancet. 367 (9516): 1087–100. doi:10.1016/S0140-6736(06)68477-8. PMID 16581409. Archived from the original (PDF) on 24 ਮਾਰਚ 2013. Retrieved 17 ਜੂਨ 2015. {{cite journal}}: Unknown parameter |dead-url= ignored (|url-status= suggested) (help)
  8. National Clinical Guideline Centre 2012, p. 21–28.
  翻译: