ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 06:35 on ਬੁੱਧਵਾਰ, ਜਨਵਰੀ 22, 2025 (UTC) – Purge cache for this page
|float=none
|clear=none
|titlestyle=background-color:#fff3f3;
|weekstyle=background-color:#fff3f3;
|wknumstyle=
|wk5253=
|month=ਗ਼ਲਤੀ: ਗ਼ਲਤ ਸਮਾਂ
|cur_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ| ਗ਼ਲਤੀ: ਗ਼ਲਤ ਸਮਾਂ ]]
|prev_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|<<]]
|next_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|>>]]
|6row=
|01=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਗ਼ਲਤੀ: ਗ਼ਲਤ ਸਮਾਂ|ਚੋਣਵੀਆਂ ਵਰ੍ਹੇ-ਗੰਢਾਂ that appeared on the Main Page
2025 day arrangement
- 1640 – ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਮਦਰਾਸ ਸ਼ਹਿਰ 'ਚ ਵਪਾਰ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਲਈ।
- 1775 – ਅੰਗਰੇਜ਼ਾਂ ਅਤੇ ਨਾਨਾ ਫਡਨਵੀਸ ਦਰਮਿਆਨ ਪੁਰੰਧਰ ਸੰਧੀ ਹੋਈ।
- 1917 – ਕਰਤਾਰ ਸਿੰਘ ਦੁੱਗਲ, ਪੰਜਾਬੀ ਕਹਾਣੀਕਾਰ ਦਾ ਜਨਮ।(ਚਿੱਤਰ ਦੇਖੋ)
- 1919 – ਮਹਾਤਮਾ ਗਾਂਧੀ ਨੇ ਰਾਲੇਟ ਐਕਟ ਦੇ ਖਿਲਾਫ ਸੱਤਿਆਗ੍ਰਹਿ ਸ਼ੁਰੂ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ।
- 1925 – ਜੈਤੋ ਦਾ ਮੋਰਚਾ ਵਾਸਤੇ 15ਵਾਂ ਸ਼ਹੀਦੀ ਜਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
- 1928 – ਆਲਮ ਲੋਹਾਰ, ਪੰਜਾਬੀ ਗਾਇਕ ਦਾ ਜਨਮ।
- 1961 – ਜਵਾਹਰ ਲਾਲ ਨਹਿਰੂ ਤੇ ਸੰਤ ਫਤਿਹ ਸਿੰਘ ਵਿਚਕਾਰ ਦੂਜੀ ਮੀਟਿੰਗ ।
- 1969 – ਭਾਰਤ ਦੀ ਪਹਿਲੀ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀ ਰੇਲ ਰਾਜਧਾਨੀ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਕੋਲਕਾਤਾ ਦਰਮਿਆਨ ਸ਼ੁਰੂ ਕੀਤੀ ਗਈ।
- 2006 – ਵਿਕੀਪੀਡੀਆ 'ਤੇ ਦਸ ਲੱਖਵਾਂ ਆਰਟੀਕਲ ਛਪਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਫ਼ਰਵਰੀ • 1 ਮਾਰਚ • 2 ਮਾਰਚ
- 1918 – ਗ਼ਦਰ ਪਾਰਟੀ ਦੇ ਆਗੂ ਭਾਨ ਸਿੰਘ ਸੁਨੇਤ ਜੇਲ ਵਿਚ ਸ਼ਹੀਦ।
- 1923 – ਮਸ਼ਹੂਰ ਟਾਈਮ (ਪਤ੍ਰਿਕਾ)' ਛਪਣਾ ਸ਼ੁਰੂ ਹੋਇਆ।(ਚਿੱਤਰ ਦੇਖੋ)
- 1949 – ਮਾਸਟਰ ਤਾਰਾ ਸਿੰਘ ਦੀ ਗਿ੍ਫ਼ਤਾਰੀ ਵਿਰੁਧ ਪ੍ਰੋਟੈਸਟ ਦਿਨ ਮਨਾਇਆ ਗਿਆ।
- 1976 – ਅਮਰੀਕਾ ਦੇ ਵਾਲਟ ਡਿਜ਼ਨੀ ਨੂੰ ਦੇਖਣ ਆਉਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਟੱਪ ਗਈ।
- 1989 – ਸਿੰਗਰ ਮੈਡੋਨਾ ਦਾ 'ਲਾਈਕ ਏ ਪਰੇਅਰ' ਰਿਕਾਰਡ ਰੀਲੀਜ਼ ਹੋਇਆ।
- 1909 – ਕਪੂਰ ਸਿੰਘ ਆਈ. ਸੀ. ਐਸ, ਸਿੱਖ ਵਿਦਵਾਨ ਦਾ ਜਨਮ।
- 1931 – ਮਿਖਾਇਲ ਗੋਰਬਾਚੇਵ, ਨੋਬਲ ਇਨਾਮ ਜੇਤੂ ਸੋਵੀਅਤ ਸਿਆਸਤਦਾਨ ਦਾ ਜਨਮ।
- 1949 – ਸਰੋਜਿਨੀ ਨਾਇਡੂ, ਭਾਰਤੀ ਕਵਿਤਰੀ ਦੀ ਮੌਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਮਾਰਚ • 2 ਮਾਰਚ • 3 ਮਾਰਚ
- 1575– ਟੁਕਰੋਈ ਦੀ ਲੜਾਈ 'ਚ ਭਾਰਤੀ ਮੁਗਲ ਸਲਤਨਤ ਦੇ ਬਾਦਸ਼ਾਹ ਅਕਬਰ ਨੇ ਬੰਗਾਲ ਦੀ ਫ਼ੌਜ਼ ਨੂੰ ਹਰਾਇਆ।
- 1707– ਮੁਗਲ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਨੇ ਬਹਾਦਰ ਸ਼ਾਹ ਪਹਿਲੇ ਦੇ ਨਾਂ ਤੋਂ ਤਖਤ ਸੰਭਾਲਿਆ।
- 1839– ਟਾਟਾ ਕੰਪਨੀ ਦੇ ਸੰਸਥਾਪਕ ਜਮਸ਼ੇਦ ਜੀ. ਐਨ. ਟਾਟਾ ਦਾ ਜਨਮ ਹੋਇਆ।
- 1842– ਅਮਰੀਕਾ ਨੇ ਬਾਲ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਨੂੰ ਕੰਟਰੋਲ ਕਰਨ ਵਾਲਾ ਕਾਨੂੰਨ ਪਾਸ ਕੀਤਾ।
- 1955– ਭਾਰਤੀ ਨਿਰਦੇਸ਼, ਨਿਰਮਾਤਾ ਅਤੇ ਹਾਸ ਕਲਾਕਾਰ ਜਸਪਾਲ ਭੱਟੀ ਦਾ ਜਨਮ। (ਮੌਤ 2012) (ਦੇਖੋ ਚਿੱਤਰ)
- 1982– ਭਾਰਤੀ ਕਵੀ ਅਤੇ ਵਿਅੰਗਕਾਰ ਫ਼ਿਰਾਕ ਗੋਰਖਪੁਰੀ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਮਾਰਚ • 3 ਮਾਰਚ • 4 ਮਾਰਚ
- 1861– ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿਚ ਸ਼ਾਮਲ ਹੋਏ।
- 1879– ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
- 1924– ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ. ਗੀਤ ਲਿਖਿਆ।
- 1951– ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
- 1961– ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
- 1997– ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
- 2012– ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤਾਕਤ ਹਾਸਲ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਮਾਰਚ • 4 ਮਾਰਚ • 5 ਮਾਰਚ
* 1851– ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ।
- 1913– ਭਾਰਤੀ ਗਾਇਕ ਗੰਗੂਬਾਈ ਹੰਗਲ ਦਾ ਜਨਮ। (ਮੌਤ 2009)
- 1931– ਮਹਾਤਮਾ ਗਾਂਧੀ ਅਤੇ ਬ੍ਰਿਟੇਨ ਦੇ ਵਾਇਸਰਾਏ ਲਾਰਡ ਇਰਵਿਨ ਨੇ ਗਾਂਧੀ-ਇਰਵਿਨ ਪੈਕਟ ਉੱਤੇ ਦਸਤਖ਼ਤ ਕੀਤੇ।
- 1933 – ਮਹਾਂਮੰਦੀ: ਰਾਸ਼ਟਰਪਤੀ ਫਰੈਂਕਲਿਨ ਡੀ ਰੂਜਵੈਲਟ ਨੇ ਬੈਂਕ ਦੀ ਛੂੱਟੀ ਘੋਸ਼ਿਤ ਕੀਤੇ ਜਿਸ ਨਾਲ ਸਾਰੇ ਅਮਰੀਕੀ ਬੈਂਕ ਅਤੇ ਸਾਰੇ ਮਾਲੀ ਸੌਦਿਆਂ ਨੂੰ ਬੰਦ ਹੋ ਗਏ।
- 1913– ਭਾਰਤੀ ਗਾਇਕ ਗੰਗੂਬਾਈ ਹੰਗਲ ਦਾ ਜਨਮ। (ਮੌਤ 2009)(ਚਿੱਤਰ ਦੇਖੋ)
- 1949– ਆਸਟ੍ਰੇਲੀਆ ਦੇ ਮਹਾਨਤਮ ਬੱਲੇਬਾਜ਼ ਡਾਨ ਬਰੈਡਮੈਨ ਨੇ ਪਹਿਲੀ ਲੜੀ ਕ੍ਰਿਕਟ ਦੀ ਆਪਣੀ ਆਖਰੀ ਪਾਰੀ ਖੇਡੀ। ਇਸ 'ਚ ਉਨ੍ਹਾਂ ਨੇ 30 ਦੌੜਾਂ ਬਣਾਈਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਮਾਰਚ • 5 ਮਾਰਚ • 6 ਮਾਰਚ
- 1508 – ਹੁਮਾਯੂੰ, ਮੁਗਲ ਬਾਦਸ਼ਾਹ ਦਾ ਜਨਮ।
- 1775 – ਮਾਰਾਠਾ ਰਘੁਨਾਥ ਰਾਵ ਅਤੇ ਅੰਗਰੇਜ਼ਾਂ ਦਰਮਿਆਨ ਸੂਰਤ ਸੰਧੀ 'ਤੇ ਦਖਤਖਤ ਹੋਏ।
- 1869 – ਦਮੀਤਰੀ ਮੈਂਡਲੀਵ ਨੇ ਰਸ਼ੀਅਨ ਕੈਮੀਕਲ ਸੋਸਾਇਟੀ ਦੇ ਸਾਹਮਣੇ ਆਪਣੀ ਪਹਿਲੀ ਆਵਰਤ ਸਾਰਨੀ ਪੇਸ਼ ਕੀਤੀ।
- 1915 – ਸ਼ਾਂਤੀਨਿਕੇਤਨ 'ਚ ਮਹਾਤਮਾ ਗਾਂਧੀ ਅਤੇ ਰਾਬਿੰਦਰ ਨਾਥ ਟੈਗੋਰ ਦੀ ਪਹਿਲੀ ਮੁਲਾਕਾਤ ਹੋਈ।
- 1918 – ਅਮਰੀਕੀ ਜਲ ਸੈਨਾ ਦੀ ਕਿਸ਼ਤੀ, ਕਿਲੋਪਸ, ਅਟਲਾਂਟਿਕ ਮਹਾਂਸਾਗਰ 'ਚ ਸਥਿਤ ਬਰਮੂਡਾ ਤਿਕੋਣ 'ਚ ਗਾਇਬ ਹੋ ਗਈ।
- 1944 – ਨਰਿੰਦਰ ਸਿੰਘ ਕਪੂਰ, ਪੰਜਾਬੀ ਲੇਖਕ ਦਾ ਜਨਮ।
- 1946 – ਸੁਲੱਖਣ ਸਰਹੱਦੀ, ਪੰਜਾਬੀ ਕਵੀ ਦਾ ਜਨਮ।
- 1991 – ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਅਸਤੀਫਾ ਦਿੱਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਮਾਰਚ • 6 ਮਾਰਚ • 7 ਮਾਰਚ
- 1837 –ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀਵਾਲਾ ਦੀ ਬੇਟੀ ਨਾਨਕੀ ਨਾਲ ਹੋਇਆ।
- 1853 – ਡਾਕਟਰ ਚਰਨ ਸਿੰਘ, ਪੰਜਾਬੀ ਸਾਹਿਤਕਾਰ (ਮ. 1908)
- 1876 –ਅਲੈਗ਼ਜ਼ੈਂਡਰ ਗ੍ਰਾਹਮ ਬੈੱਲ ਨੇ ਟੈਲੀਫ਼ੋਨ ਨੂੰ ਪੇਟੈਂਟ ਕਰਵਾਇਆ।
- 1881 – ਮੋਹਨ ਸਿੰਘ ਵੈਦ, ਪੰਜਾਬੀ ਲੇਖਕ (ਮ. 1936)
- 1926 –ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤਕ (ਨਿਊਯਾਰਕ ਤੋਂ ਲੰਡਨ ਤਕ) ਪਹਿਲੀ ਵਾਰ ਫ਼ੋਨ 'ਤੇ ਗੱਲਬਾਤ ਹੋਈ।
- 1968 –ਬੀ.ਬੀ.ਸੀ. ਨੇ ਪਹਿਲੀ ਵਾਰ ਰੰਗੀਨ ਤਸਵੀਰਾਂ ਵਿਚ ਖ਼ਬਰਾਂ ਪੇਸ਼ ਕੀਤੀਆਂ।
- 1987 –ਸੁਨੀਲ ਗਾਵਸਕਰ ਦਸ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ।(ਚਿੱਤਰ ਦੇਖੋ)
- 1996 –ਹਬਲ ਆਕਾਸ਼ ਦੂਰਬੀਨ ਨੇ ਪਲੂਟੋ ਦੇ ਪੱਧਰ ਦੀ ਪਹਿਲੀ ਫੋਟੋ ਲਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਮਾਰਚ • 7 ਮਾਰਚ • 8 ਮਾਰਚ
- ਅੰਤਰਰਾਸ਼ਟਰੀ ਮਹਿਲਾ ਦਿਵਸ
- 1758 – ਸਿੱਖ, ਮਰਹੱਟੇ ਤੇ ਅਦੀਨਾ ਬੇਗ਼ ਦੀ ਸਾਂਝੀ ਫ਼ੌਜ ਵਲੋਂ ਸਰਹਿੰਦ ਉਤੇ ਹਮਲਾ।
- 1783 – ਸਿੱਖ ਫ਼ੌਜਾਂ ਨੇ ਦਿੱਲੀ ਉਤੇ ਹਮਲਾ ਕੀਤਾ।
- 1853 – ਦਲੀਪ ਸਿੰਘ ਈਸਾਈ ਬਣਿਆ।
- 1921 – ਸਾਹਿਰ ਲੁਧਿਆਣਵੀ, ਉਰਦੂ ਸ਼ਾਇਰ ਦਾ ਜਨਮ।(ਚਿੱਤਰ ਦੇਖੋ)
- 1922 – ਅਮ੍ਰਿਤਸਰ ਦੀ ਚਾਰਦੀਵਾਰੀ ਦੇ ਬਾਹਰ ਦੁਰਗਿਆਣਾ ਮੰਦਰ ਬਣਾਉਣ ਵਾਸਤੇ ਮਦਨ ਮੋਹਨ ਮਾਲਵੀਆ ਨੇ ਨੀਂਹ ਰੱਖੀ।
- 1930 – ਬ੍ਰਿਟਿਸ਼ ਭਾਰਤ ਵਿਚ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਈ।
- 1948 – ਏਅਰ ਇੰਡੀਆ ਦੀ ਸਥਾਪਨਾ।
- 1950 – ਸਾਬਕਾ ਸੋਵਿਅਤ ਸੰਘ ਨੇ ਐਲਾਨ ਕੀਤਾ ਕਿ ਉਸ ਨੇ ਨਿਊਕਲੀ ਬੰਬ ਬਣਾ ਲਿਆ ਹੈ।
- 1967 – ਪੰਜਾਬ ਵਿਚ ਸਾਂਝੇ ਮੋਰਚੇ ਦੀ ਸਰਕਾਰ, ਜਸਟਿਸ ਗੁਰਨਾਮ ਸਿੰਘ ਚੀਫ਼ ਮਨਿਸਟਰ ਬਣਿਆ।
- 1977 – ਕ੍ਰਿਸ਼ਨ ਚੰਦਰ, ਹਿੰਦੀ ਕਹਾਣੀਕਾਰ ਦੀ ਮੌਤ।
- 1988 – ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ ਦੀ ਮੌਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਮਾਰਚ • 8 ਮਾਰਚ • 9 ਮਾਰਚ
- 1285 – ਦਿੱਲੀ ਦੇ ਮਾਮਲੁਕ ਰਾਜਵੰਸ਼ ਦੇ 9ਵੇਂ ਸੁਲਤਾਨ ਬਲਬਲ ਦੇ ਪੁੱਤਰ ਮੁਹੰਮਦ ਦੀ ਮੰਗੋਲ ਲੜਾਕਿਆਂ ਨੇ ਹੱਤਿਆ ਕੀਤੀ।
- 1783 – ਸਿੱਖਾਂ ਦਾ ਦਿੱਲੀ ਵਿਚ ਹੌਜ਼ ਖ਼ਾਸ ਇਲਾਕੇ ਉਤੇ ਕਬਜ਼ਾ।
- 1846 – ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਸੰਧੀ।
- 1934 – ਰੂਸੀ ਪੁਲਾੜ ਯਾਤਰੀ ਯੂਰੀ ਗਗਾਰਿਨ ਦਾ ਜਨਮ। (ਮੌਤ 1968)
- 1951 – ਭਾਰਤੀ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਜਨਮ।
- 1961 – ਸਪੂਤਨਿਕ-9 ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
- 1986 – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਮਾਰਚ • 9 ਮਾਰਚ • 10 ਮਾਰਚ
- 1644 – ਭਾਈ ਮਨੀ ਸਿੰਘ ਦਾ ਜਨਮ ਹੋਇਆ।
- 1746 – ਲਖਪਤ ਰਾਏ ਨੇ 1000 ਤੋਂ ਵੱਧ ਸਿੱਖ ਸ਼ਹੀਦ ਕੀਤੇ
- 1801 – ਬਰਤਾਨੀਆ ਵਿੱਚ ਪਹਿਲੀ ਮਰਦਮਸ਼ੁਮਾਰੀ ਹੋਈ।
- 1876 – ਅਲੈਗ਼ਜ਼ੈਂਡਰ ਗਰਾਹਮ ਬੈੱਲ ਨੇ ਪਹਿਲੀ ਫ਼ੋਨ ਕਾਲ (ਥਾਮਸ ਵੈਟਸਨ ਨੂੰ) ਕੀਤੀ।(ਚਿੱਤਰ ਦੇਖੋ)
- 1922 – ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਨੇੜੇ ਗ੍ਰਿਫਤਾਰ ਕੀਤਾ ਗਿਆ।
- 1978 – ਪੁਲਾੜ ਯਾਨ ਸੋਯੂਜ-28 ਪ੍ਰਿਥਵੀ 'ਤੇ ਪਰਤਿਆ।
- 1994 – ਯੂਨਾਨ ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ ਮੈਲਿਨਾ ਮਰਕਾਉਰੀ ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਮਾਰਚ • 10 ਮਾਰਚ • 11 ਮਾਰਚ
- 1302–ਦੁਨੀਆਂ ਭਰ ਦੇ ਪ੍ਰੇਮੀਆਂ ਦੀ ਮਸ਼ਹੂਰ ਜੋੜੀ, ਰੋਮੀਓ ਤੇ ਜੂਲੀਅਟ, ਦਾ ਵਿਆਹ ਹੋਇਆ (ਸ਼ੈਕਸਪੀਅਰ ਦੀ ਲਿਖਤ ਮੁਤਾਬਕ)।
- 1689–ਮਰਾਠਾ ਛੱਤਰਪਤੀ ਸ਼ਿਵਾ ਜੀ ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
- 1748–ਅਹਿਮਦ ਸ਼ਾਹ ਦੁਰਾਨੀ, ਮੀਰ ਮੰਨੂ ਹੱਥੋਂ ਮਨੂਪੁਰ ਵਿੱਚ ਹਾਰਿਆ:
- 1783–ਸਿੱਖਾਂ ਨੇ ਲਾਲ ਕਿਲ੍ਹਾ ਉੱਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
- 1838–'ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਦਾ ਪਹਿਲਾ ਐਡੀਸ਼ਨ 'ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ' ਦੇ ਨਾਂ ਹੇਠ ਦੇ ਦਿਨ ਬੰਬਈ ਵਿੱਚ ਛਪਣਾ ਸ਼ੁਰੂ ਹੋਇਆ।(ਚਿੱਤਰ ਦੇਖੋ)
- 1881–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ ਰਾਮਨਾਥ ਟੈਗੋ ਦੀ ਇੱਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
- 1921–ਪੁਲਿਸ ਦੀ ਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ ਕਰਤਾਰ ਸਿੰਘ ਝੱਬਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- 1948– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ ਜਾਲਾ ਉਸ਼ਾ ਨੂੰ ਵਿਸ਼ਾਖਾਪਟਨਮ 'ਚ ਲਾਂਚ ਕੀਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਮਾਰਚ • 11 ਮਾਰਚ • 12 ਮਾਰਚ
- 1913 – ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦਾ ਨੀਂਹ ਪੱਥਰ ਰੱਖਿਆ ਗਿਆ।
- 1930 – ਮਹਾਤਮਾ ਗਾਂਧੀ ਨੇ ਲੂਣ ਸੱਤਿਆਗ੍ਰਹਿ ਲਈ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਦਾਂਡੀ ਯਾਤਰਾ ਸ਼ੁਰੂ ਕੀਤੀ।
- 1954 – ਸਾਹਿਤ ਅਕਾਦਮੀ ਦਾ ਉਦਘਾਟਨ ਹੋਇਆ।
- 1967 – ਸ਼੍ਰੀਮਤੀ ਇੰਦਰਾ ਗਾਂਧੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੀ।
- 1993 – ਮੁੰਬਈ 'ਚ ਲੜੀਵਾਰ ਬੰਬ ਧਮਾਕਿਆਂ 'ਚ 317 ਲੋਕਾਂ ਦੀ ਮੌਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਮਾਰਚ • 12 ਮਾਰਚ • 13 ਮਾਰਚ
- 1593 – ਫਰਾਂਸੀਸੀ ਪੇਂਟਰ ਜੋਰਜ ਦੇ ਲਾ ਲਾਤੂਰ ਦਾ ਜਨਮ।
- 1800 – ਮਹਾਰਾਸ਼ਟਰ 'ਚ ਮਰਾਠਾ ਸਾਮਰਾਜ ਦੇ ਪ੍ਰਮੁੱਖ ਮੰਤਰੀ ਨਾਨਾ ਫਰਨਾਂਡੀਜ ਦਾ ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਦਿਹਾਂਤ ਹੋਇਆ।
- 1900 – ਬਰਤਾਨੀਆ ਸੈਨਾ ਨੇ ਦੱਖਣੀ ਅਫਰੀਕਾ ਦੇ ਬਲੋਫੋਂਟੇਨ ਸ਼ਹਿਰ 'ਤੇ ਕਬਜ਼ਾ ਕੀਤਾ।
- 1940 – ਜਲਿਆਂਵਾਲਾ ਬਾਗ ਹਤਿਆਕਾਂਡ ਦੇ ਦੋਸ਼ੀ ਪੰਜਾਬ ਦੇ ਸਾਬਕਾ ਗਵਰਨਰ ਜਨਰਲ ਜਨਰਲ ਡਾਇਰ ਨੂੰ ਲੰਦਨ 'ਚ ਭਾਰਤੀ ਸੁਤੰਤਰਤਾ ਸੈਨਾਨੀ ਊਧਮ ਸਿੰਘ ਨੇ ਗੋਲੀ ਮਾਰੀ।
- 1958 – ਪੰਜਾਬ ਭਾਰਤ ਦੇ ਲੇਖਕ ਅਤੇ ਗ਼ਜ਼ਲਗੋ ਸੁਰਜੀਤ ਜੱਜ ਦਾ ਜਨਮ।
- 1963 – ਦੇਸ਼ 'ਚ ਵੱਖ-ਵੱਖ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ।
- 1977 – ਪੰਜਾਬ ਦੇ ਗ਼ਦਰ ਪਾਰਟੀ ਦਾ ਨੇਤਾ ਗੁਰਮੁੱਖ ਸਿੰਘ ਲਲਤੋਂ ਦਾ ਦਿਹਾਂਤ।
- 1989 – ਸੂਰਜ ਵਿੱਚੋਂ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ।
- 1997 – ਮਦਰ ਟਰੇਸਾ ਦੇ ਟਰੱਸਟ ਨੇ ਨਿਰਮਲਾ ਜੋਸ਼ੀ ਨੂੰ ਆਪਣਾ ਉਤਰਾ ਅਧਿਕਾਰੀ ਚੁਣਿਆ।
- 2004 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ ਉਸਤਾਦ ਵਿਲਾਇਤ ਖ਼ਾਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਮਾਰਚ • 13 ਮਾਰਚ • 14 ਮਾਰਚ ਵੇਖੋ – ਵਿਚਾਰੋ – ਸੋਧੋ – ਇਤਿਹਾਸ
- 1823 – ਨੌਸਹਿਰਾ ਦੀ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ।
- 1879 – ਮਹਾਨ ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਜਨਮ।
- 1883 – ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਕਾਰਲ ਮਾਰਕਸ ਦਾ ਦਿਹਾਂਤ।
- 1931 – ਨਿਰਦੇਸ਼ਕ ਅਰਦੇਸ਼ਿਰ ਇਰਾਨੀ ਦੀ ਪਹਿਲੀ ਬੋਲਤੀ ਫ਼ਿਲਮ ਆਲਮ ਆਰਾ ਮੁੰਬਈ'ਚ ਰਿਲੀਜ ਹੋਈ।
- 1952 – ਪੰਜਾਬੀ ਦੇ ਵਿਦਵਾਨ ਆਲੋਚਕ ਅਤੇ ਲੇਖਕ ਡਾ. ਕਰਮਜੀਤ ਸਿੰਘ ਦਾ ਜਨਮ।
- 1961 – ਸਵਿਟਜ਼ਰਲੈਂਡ 'ਚ ਰਹਿੰਦਾ ਪੰਜਾਬੀ ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨੂਪ ਸਿੰਘ ਦਾ ਜਨਮ।
- 1965 – ਭਾਰਤੀ ਫਿਲਮ ਐਕਟਰ, ਨਿਰਮਾਤਾ, ਨਿਰਦੇਸ਼ਕ, ਪਟਕਥਾ ਲੇਖਕ ਆਮਿਰ ਖ਼ਾਨ ਦਾ ਜਨਮ।
- 1972 – ਮਨੀਪੁਰ, ਭਾਰਤ ਦੀ ਆਇਰਨ ਲੇਡੀ ਇਰੋਮ ਸ਼ਰਮੀਲਾ ਦਾ ਜਨਮ।
- 1995 – ਪਹਿਲੀ ਵਾਰ 13 ਪੁਲਾੜ ਯਾਤਰੀ ਪੁਲਾੜ 'ਚ ਪਹੁੰਚੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਮਾਰਚ • 14 ਮਾਰਚ • 15 ਮਾਰਚ
- 44 – ਰੋਮ ਦੇ ਡਿਕਟੇਟਰ ਜੂਲੀਅਸ ਸੀਜ਼ਰ ਨੂੰ ਬਰੂਟਸ ਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿਤਾ। ਰੋਮਨ ਸਾਮਰਾਜ ਨੂੰ ਕਾਇਮ ਕਰਨ ਵਾਲਿਆਂ ਵਿਚ ਜੂਲੀਅਸ ਦਾ ਵੱਡਾ ਰੋਲ ਸੀ।
- 1564 – ਮੁਗਲ ਸਲਤਨਤ ਅਕਬਰ ਨੇ ਜਜੀਆ ਟੈਕਸ ਨੂੰ ਖਤਮ ਕੀਤਾ।
- 1907 – ਫਿਨਲੈਂਡ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਾਲਾ ਪਹਿਲਾਂ ਯੂਰਪੀ ਦੇਸ਼ ਬਣਿਆ।
- 1933 – ਪੰਜਾਬੀ ਲੇਖਕ ਸੋਹਣ ਸਿੰਘ ਮੀਸ਼ਾ ਦਾ ਜਨਮ।
- 1934 – ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਕਾਂਸ਼ੀ ਰਾਮ ਦਾ ਜਨਮ।
- 1937 – ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਪਹਿਲਾ ਬਲੱਡ ਬੈਂਕ ਸਥਾਪਤ ਕੀਤਾ ਗਿਆ।
- 1945 – ਯਹੁਦੀ ਰੋਜ਼ਨਾਮਚਾ-ਨਵੀਸ ਦ ਡਾਇਰੀ ਆਫ਼ ਅ ਯੰਗ ਗਰਲ ਦੀ ਲਿਖਾਰਨ ਆਨਾ ਫ਼ਰਾਂਕ ਦਾ ਦਿਹਾਂਤ।
- 1975 – ਪੰਜਾਬੀ ਦਾ ਪੱਤਰਕਾਰ ਅਤੇ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਜਨਮ।
- 1983 – ਪੰਜਾਬੀ ਅਤੇ ਹਿੰਦੀ ਗਾਇਕ ਹਨੀ ਸਿੰਘ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਮਾਰਚ • 15 ਮਾਰਚ • 16 ਮਾਰਚ
- 1799 – ਅੰਗਰੇਜ਼ੀ ਪੌਦਾ ਵਿਗਿਆਨੀ ਅਤੇ ਫੋਟੋਗਰਾਫ਼ਰ ਐਨਾ ਐਟਕਿੰਜ਼ ਦਾ ਜਨਮ।
- 1846 ਅੰਗਰਜ਼ਾਂ ਨੇ ਗ਼ੱਦਾਰ ਗੁਲਾਬ ਸਿੰਘ ਡੋਗਰਾ ਨਾਲ ਨਵੀਂ ਸੰਧੀ ਕੀਤੀ।
- 1882 – ਅਮਰੀਕੀ ਸੈਨੇਟ ਨੇ ਰੈੱਡਕਰਾਸ ਦੀ ਸਥਾਪਨਾ ਸੰਧੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ।
- 1901 – ਭਾਰਤ ਦਾ ਕ੍ਰਾਂਤੀਕਾਰੀ ਪੋਟੀ ਸ਼੍ਰੀਰਾਮੁਲੂ ਦਾ ਜਨਮ।
- 1919 – ਭਾਰਤ ਦੇ ਕਮਿਊਨਿਸਟ ਨੇਤਾ ਇੰਦਰਜੀਤ ਗੁਪਤਾ ਦਾ ਜਨਮ।
- 1907 – ਪੰਜਾਬੀ ਗੀਤਕਾਰ ਅਤੇ ਸਟੇਜੀ ਕਵੀ ਤੇਜਾ ਸਿੰਘ ਸਾਬਰ ਦਾ ਜਨਮ।
- 1929 – ਭਾਰਤੀ ਸਾਹਿਤ ਦੇ ਵਿਦਵਾਨ ਏ ਕੇ ਰਾਮਾਨੁਜਨ ਦਾ ਜਨਮ।
- 1945 – ਭਾਰਤੀ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ ਗਣੇਸ਼ ਦਾਮੋਦਰ ਸਾਵਰਕਰ ਦਾ ਦਿਹਾਂਤ।
- 1970 – 'ਪੁਰਾਣਾ ਨੇਮ ਜਾਂ ਓਲਡ ਟੈਸਟਾਮੈਂਟ (ਬਾਈਬਲ) ਦਾ ਤਰਜਮਾ ਅੰਗਰੇਜ਼ੀ ਵਿੱਚ ਛਾਪਿਆ ਗਿਆ।
- 2012 –ਸਚਿਨ ਤੇਂਦੁਲਕਰ ਨੇ ਇੱਕ ਸੌ ਸੈਂਕੜੇ ਬਣਾਉਣ ਦਾ ਰਿਕਾਰਡ ਕਾਇਮ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਮਾਰਚ • 16 ਮਾਰਚ • 17 ਮਾਰਚ
- 1527 –ਕਨਵਾਹ ਦੀ ਜੰਗ ਮੁਗਲ ਬਾਦਸਾਹ ਬਾਬਰ ਨੇ ਰਾਣਾ ਸਾਂਗਾ ਨੂੰ ਹਰਾ ਕੇ ਰਾਜਪੂਤਾਨਾ ਵਿੱਚ ਵੀ ਮੁਗ਼ਲ ਹਕੂਮਤ ਦਾ ਝੰਡਾ ਗੱਡ ਦਿਤਾ।
- 1899 –ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਮੋਹਨ ਸਿੰਘ ਦੀਵਾਨਾ ਦਾ ਜਨਮ।
- 1901 –ਮਹਾਨ ਪੇਂਟਰ ਲਿਓਨਾਰਦੋ ਦਾ ਵਿੰਚੀ (ਮੋਨਾ ਲਿਜ਼ਾ ਬਣਾਉਣ ਵਾਲਾ) ਦੀਆਂ ਤਸਵੀਰਾਂ ਦੀ ਪਹਿਲੀ ਨੁਮਾਇਸ਼ ਲੱਗੀ, ਜਿਸ ਨੇ ਆਰਟ ਦੀ ਦੁਨੀਆਂ ਵਿੱਚ ਤਰਥੱਲੀ ਮਚਾ ਦਿਤੀ।
- 1908 –ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ ਅਸਲੀ ਇਨਸਾਨ ਦੀ ਕਹਾਣੀ ਦੇ ਰੂਸੀ ਲੇਖਕ ਬੋਰਿਸ ਪੋਲੇਵੋਈ ਦਾ ਜਨਮ।
- 1936 –ਪੰਜਾਬੀ ਦੇ ਸਿੱਖਿਆ ਸਾਸ਼ਤਰੀ ਅਤੇ ਲੇਖਕ ਵਿਸ਼ਵਾਨਾਥ ਤਿਵਾੜੀ ਦਾ ਜਨਮ।
- 1959 –ਅਮਰੀਕਾ ਪਹਿਲੀ ਵਾਰ ਬਰਫ ਤੋੜ ਕੇ ਉੱਤਰੀ ਧਰੁਵ ਤੇ ਪਹੁੰਚੇ।
- 1972 –ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ।
- 1990 –ਭਾਰਤੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਮਾਰਚ • 17 ਮਾਰਚ • 18 ਮਾਰਚ
- 1631– ਗੁਰੂ ਹਰਿਗੋਬਿੰਦ ਸਾਹਿਬ ਮਾਲਵੇ ਦੇ ਦੌਰੇ ਉੱਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਅਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।
- 1801– ਭਾਰਤ 'ਚ ਪਹਿਲੇ ਯੁੱਧ ਸਮੱਗਰੀ ਕਾਰਖਾਨਾ ਦੀ ਸਥਾਪਨਾ ਹੋਈ।
- 1891 –ਇੰਗਲੈਂਡ ਤੇ ਯੂਰਪ ਵਿੱਚ ਟੈਲੀਫ਼ੋਨ ਦਾ ਰਾਬਤਾ ਕਾਇਮ ਹੋਇਆ।
- 1915– ਭਾਰਤੀ ਰੱਖਿਆ ਐਕਟ ਪਾਸ ਹੋਇਆ।
- 1944– ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ 'ਚ ਗਠਿਤ ਆਜ਼ਾਦ ਹਿੰਦ ਫੌਜ ਨੇ ਬਰਮਾ ਸਰਹੱਦ ਤੋਂ ਭਾਰਤ 'ਚ ਪ੍ਰਵੇਸ਼ ਕੀਤਾ।
- 1978– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਮੌਤ ਦੀ ਸਜ਼ਾ ਫਾਂਸੀ ਦੇ ਦਿੱਤੀ ਗਈ।(ਚਿੱਤਰ ਦੇਖੋ)
- 1989–ਮਿਸਰ ਵਿੱਚ ਸਿਓਪਸ ਦੇ ਪਿਰਾਮਿਡ ਵਿੱਚ ਇੱਕ 4400 ਸਾਲ ਪੁਰਾਣੀ 'ਮਮੀ' ਮਿਲੀ।
- 1992–ਦੱਖਣੀ ਅਫ਼ਰੀਕਾ ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਮਾਰਚ • 18 ਮਾਰਚ • 19 ਮਾਰਚ
- 1691 – ਨਾਦੌਣ ਦੀ ਲੜਾਈ ਹੋਈ।
- 1707 – ਗੁਰੂ ਗੋਬਿੰਦ ਸਿੰਘ ਕੁਲਾਇਤ ਪੁੱਜੇ।
- 1915 – ਪਲੂਟੋ ਗ੍ਰਹਿ ਦੀ ਪਹਿਲੀ ਫ਼ੋਟੋ ਲਈ ਗਈ।
- 1944 – ਆਜ਼ਾਦ ਹਿੰਦ ਫੌਜ ਨੇ ਪੂਰਬ-ਉੱਤਰ ਭਾਰਤ 'ਚ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ।
- 1970 – ਭਾਰਤ 'ਚ ਪਹਿਲੇ ਅਪਤੱਟੀਏ ਤੇਲ ਖੂਹ ਦੀ ਖੋਜ ਹੋਈ।
- 1984 – ਭਾਰਤ ਸਰਕਾਰ ਵਲੋਂ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਨੂੰ ਗ਼ੈਰ-ਕਾਨੂੰਨੀ ਜਥੇਬੰਦੀ ਕਰਾਰ ਦਿਤਾ ਗਿਆ।
- 1998 – ਵਿਸ਼ਵ ਸਿਹਤ ਸੰਗਠਨ ਨੇ ਵਾਰਨਿੰਗ ਦਿਤੀ ਕਿ ਤਪਦਿਕ (ਟੀ.ਬੀ.) ਦੇ ਨਾਲ ਅਗਲੇ ਵੀਹ ਸਾਲ ਵਿਚ 7 ਕਰੋੜ ਬੰਦਿਆਂ ਦੀ ਜਾਨ ਜਾ ਸਕਦੀ ਹੈ।
- 1998 – ਸ਼੍ਰੀ ਅਟਲ ਬਿਹਾਰੀ ਬਾਜਪਾਈ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।(ਚਿੱਤਰ ਦੇਖੋ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਮਾਰਚ • 19 ਮਾਰਚ • 20 ਮਾਰਚ
- 1351 – ਮੁਹੰਮਦ ਬਿਨ ਤੁਗ਼ਲਕ ਦੂਜੀ ਸਾਲ ਦਾ ਸਿੰਧ 'ਚ ਦਿਹਾਂਤ ਹੋਇਆ।
- 1630 – ਸ਼ਿਵਾ ਜੀ ਮਰਾਠਾ ਦਾ ਜਨਮ ਹੋਇਆ।(ਚਿੱਤਰ ਦੇਖੋ)
- 1739 –ਨਾਦਰ ਸ਼ਾਹ ਨੇ ਦਿੱਲੀ ਉੱਤੇ ਕਬਜ਼ਾ ਕੀਤਾ ਤੇ ਮੋਰ ਦੀ ਸ਼ਕਲ ਵਾਲੇ ਤਖ਼ਤ ਨੂੰ ਕਬਜ਼ੇ ਵਿੱਚ ਲਿਆ।
- 1792 – ਪੈਰਿਸ 'ਚ ਅਸੈਂਬਲੀ ਨੇ ਫਾਂਸੀ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਨੂੰ ਮਨਜ਼ੂਰੀ ਦਿਤੀ।
- 1947 – ਦੱਖਣੀ ਅੰਧ ਮਹਾਸਾਗਰ 'ਚ ਰਿਕਾਰਡ 180 ਟਨ ਦੀ ਬਲੂ ਵ੍ਹੇਲ ਮੱਛੀ ਫੜੀ ਗਈ।
- 1977 – ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚੋਣ ਹਾਰ ਗਈ।
- 1993 – ਰੂਸੀ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਐਮਰਜੰਸੀ ਲਾਈ ਤੇ ਰਾਏਸ਼ੁਮਾਰੀ ਕਰਵਾਈ।
- 1998 – ਭਾਰਤ ਵਿੱਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ ਉੱਤੇ ਭਾਰਤ ਨਿਊਕਲਰ ਹਥਿ[ਆਰਾਂ ਦੀ ਵਰਤੋਂ ਕਰ ਸਕਦਾ ਹੈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਮਾਰਚ • 20 ਮਾਰਚ • 21 ਮਾਰਚ
- 1349– ਜਰਮਨੀ ਦੇ ਏਰਫਰਟ ਸ਼ਹਿਰ 'ਚ 'ਬਲੈਕ ਡੈੱਥ' ਦੰਗਿਆਂ 'ਚ ਤਿੰਨ ਹਜ਼ਾਰ ਯਹੂਦੀਆਂ ਨੂੰ ਕਤਲ ਕਰ ਦਿੱਤਾ ਗਿਆ।
- 1747– ਜ਼ਕਰੀਆ ਖ਼ਾਨ ਦੇ ਦੂਜੇ ਪੁੱਤਰ ਸ਼ਾਹ ਨਵਾਜ਼ ਖ਼ਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਅਪਣੇ ਭਰਾ ਯਾਹੀਆ ਖ਼ਾਨ ਨੂੰ ਕੈਦ ਕਰ ਦਿਤਾ।
- 1768– ਫ਼ਰਾਂਸੀਸੀ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਜੋਜ਼ਿਫ਼ ਫ਼ੋਰੀਏ ਦਾ ਜਨਮ।
- 1791– ਬਰਤਾਨਵੀ ਸਾਮਰਾਜ ਨੇ ਟੀਪੂ ਸੁਲਤਾਨ ਤੋਂ ਬੰਗਲੌਰ ਖੋਹ ਲਿਆ।
- 1858– ਲਖਨਊ 'ਚ ਵਿਦਰੋਹੀ ਸਿਪਾਹੀਆਂ ਨੇ ਆਤਮਸਮਰਪਣ ਕਰ ਦਿੱਤਾ।
- 1916– ਭਾਰਤੀ ਸਹਿਨਾਈ ਵਾਦਕ ਬਿਸਮਿੱਲਾਹ ਖ਼ਾਨ ਦਾ ਜਨਮ (ਮੌਤ 2006)
- 1921– ਉਰਦੂ ਅਤੇ ਹਿੰਦੀ ਕਵੀ, ਫਿਲਮ ਨਿਰਮਾਤਾ, ਅਤੇ ਸਕ੍ਰੀਨਲੇਖਕ ਮੁਘਨੀ ਅੱਬਾਸੀ ਦਾ ਜਨਮ।
- 1954– ਫ਼ਿਲਮਫ਼ੇਅਰ ਪੁਰਸਕਾਰ ਸ਼ੁਰੂ ਹੋਇਆ।
- 1966– ਤ੍ਰਿਉਵਨਾਥਪੁਰਮ, ਕੇਰਲਾ ਪੇਸ਼ਾ ਅਦਾਕਾਰਾ, ਡਾਂਸਰ, ਕੋਰੀਓਗ੍ਰਾਫਰ ਸ਼ੋਬਾਨਾ ਦਾ ਜਨਮ।
- 1977– ਭਾਰਤ 'ਚ 25 ਜੂਨ 1975 ਤੋਂ ਲੱਗਾ ਰਾਸ਼ਟਰੀ ਐਮਰਜੈਂਸੀ (ਭਾਰਤ) ਹਟਾ ਲਿਆ ਗਿਆ।
- 1995– ਪੰਜਾਬੀ ਦੇ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ,ਫਿਲਮ ਮੇਕਰ ਸੁਰਜੀਤ ਸਿੰਘ ਸੇੇਠੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਮਾਰਚ • 21 ਮਾਰਚ • 22 ਮਾਰਚ
- ਵਿਸ਼ਵ ਜਲ ਦਿਵਸ
- 1739 – ਨਾਦਰ ਸ਼ਾਹ ਦੇ ਹਮਲੇ ਦੌਰਾਨ ਦਿੱਲੀ 'ਚ ਲਗਾਤਾਰ 58 ਦਿਨਾਂ ਤੱਕ ਲੁੱਟਖੋਹ ਅਤੇ ਹਿੰਸਾ ਦਾ ਦੌਰ ਜਾਰੀ ਰਿਹਾ।
- 1893 – ਬੱਬਰ ਅਕਾਲੀ ਦਲ ਦਾ ਨੇਤਾ ਰਤਨ ਸਿੰਘ ਰੱਕੜ ਦਾ ਜਨਮ।
- 1894 – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਸੂਰੀਆ ਸੈਨ ਦਾ ਜਨਮ।
- 1903 – ਸੋਕੇ ਕਾਰਨ ਨਿਆਗਰਾ ਝਰਨਾ (ਅਮਰੀਕਾ ਤੇ ਕਨੇਡਾ) 'ਚ ਪਾਣੀ ਦਾ ਵਹਾਅ ਬੰਦ ਹੋ ਗਿਆ।
- 1904 – ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ 'ਲੰਡਨ ਡੇਲੀ ਐਂਡ ਮਿਰਰ' ਨਿਊਜ਼ਪੇਪਰ ਵਿੱਚ ਛਪੀ।
- 1924 – ਜੈਤੋ ਦਾ ਮੋਰਚਾ ਵਾਸਤੇ ਤੀਜਾ ਸ਼ਹੀਦੀ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
- 1951 – ਪੰਜਾਬ ਦਾ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜਨਮ।
- 2000 – ਕੋਰੂ ਤੋਂ ਭਾਰਤੀ ਉਪਗ੍ਰਹਿ ਇੰਸੇਟ-3ਬੀ ਦੀ ਪਰਖ।
- 2007 – ਭਾਰਤੀ ਐਥਲਿਟ ਪ੍ਰਦੁਮਨ ਸਿੰਘ ਬਰਾੜ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਮਾਰਚ • 22 ਮਾਰਚ • 23 ਮਾਰਚ
- 1903– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਂਵਾਂ ਨੇ ਹਵਾਈ ਜਹਾਜ਼ ਨੂੰ ਅਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
- 1910 – ਭਾਰਤ ਦੇ ਸਤੰਤਰਤਾ ਸੰਗਰਾਮ ਦੇ ਸੈਨਾਪਤੀ, ਰੈਡੀਕਲ ਚਿੰਤਕ ਅਤੇ ਸਮਾਜਵਾਦੀ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਜਨਮ ਹੋਇਆ।
- 1931 – ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਦੇਵ ਥਾਪਰ ਅਤੇ ਰਾਜਗੁਰੂ ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਫ਼ਾਂਸੀ ਦੇ ਦਿੱਤੀ ਗਈ।
- 1938– ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਗਈ।
- 1956– ਪਾਕਿਸਤਾਨ ਨੇ ਅਪਣੇ-ਆਪ ਨੂੰ 'ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ' ਐਲਾਨਿਆ।
- 1998– ਫ਼ਿਲਮ 'ਟਾਇਟੈਨਿਕ' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
- 1988 – ਪੰਜਾਬੀ ਕਵੀ ਪਾਸ਼ ਦੀ ਮੌਤ।(ਚਿੱਤਰ ਦੇਖੋ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਮਾਰਚ • 23 ਮਾਰਚ • 24 ਮਾਰਚ
- 1307 – ਅਲਾਉੱਦੀਨ ਖ਼ਿਲਜੀ ਦੇ ਸੈਨਾਪਤੀ ਮਲਿਕ ਕਾਫੂਰ ਨੇ ਅਜੈ ਦੇਵਗਿਰੀ ਕਿਲ੍ਹਾ 'ਤੇ ਕਬਜ਼ਾ ਕੀਤਾ।
- 1855 – ਭਾਰਤ 'ਚ ਪਹਿਲੀ ਵਾਰ ਲੰਬੀ ਦੂਰੀ ਤੱਕ ਟੈਲੀਗ੍ਰਾਫ ਸੰਦੇਸ਼ ਕੋਲਕਾਤਾ ਤੋਂ ਆਗਰਾ ਭੇਜਿਆ ਗਿਆ ਸੀ।
- 1882 – ਜਰਮਨ ਵਿਗਿਆਨਕ ਰੋਬਰਟ ਕੋਚ ਨੇ ਬੈਸਿਲਸ ਨਾਮੀ ਬੈਕਟੀਰੀਆ ਦੀ ਖੋਜ ਕੀਤੀ ਜਿਸ ਨਾਲ ਸਿਹਤ ਦੀ ਬੀਮਾਰੀ ਹੁੰਦੀ ਹੈ।
- 1902 – ਬੰਗਾਲ 'ਚ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਵਾਲੇ ਅੱਤਵਾਦੀ ਸੰਗਠਨ ਅਨੁਸੀਲਨ ਕਮੇਟੀ ਦਾ ਗਠਨ।
- 1930 – ਪਲੂਟੋ ਗ੍ਰਹਿ ਦਾ ਨਾਮਕਰਨ ਹੋਇਆ।(ਚਿੱਤਰ ਦੇਖੋ)
- 1947 – ਲਾਰਡ ਮਾਊਂਟਬੇਟਨ ਨੂੰ ਭਾਰਤ ਦਾ ਵਾਇਸਰਾਏ ਬਣਾਇਆ ਗਿਆ।
- 1977 – ਮੋਰਾਰਜੀ ਦੇਸਾਈ ਦੀ ਲੀਡਰਸ਼ਿਪ 'ਚ ਦੇਸ਼ 'ਚ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਮਾਰਚ • 24 ਮਾਰਚ • 25 ਮਾਰਚ
- 421 – ਵੈਨਿਸ ਸ਼ਹਿਰ ਦੀ ਨੀਂਹ ਰੱਖੀ।
- 1655 – ਸ਼ਨੀ (ਗ੍ਰਹਿ) ਦੇ ਸੱਭ ਤੋਂ ਵੱਡੇ ਉਪ-ਗ੍ਰਿਹ ਟਾਈਟਨ ਦੀ ਖੋਜ ਕ੍ਰਿਸਟਿਆਨ ਹੁਏਜਨਜ਼ ਨੇ ਕੀਤੀ।(ਚਿੱਤਰ ਦੇਖੋ)
- 1664 – ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਦੀ ਔਰੰਗਜ਼ੇਬ ਨਾਲ ਲਾਲ ਕਿਲ੍ਹੇ ਵਿੱਚ ਮੁਲਾਕਾਤ ਹੋਈ।
- 1788 – ਭਾਰਤੀ ਦੀ ਬੰਗਾਲੀ ਭਾਸ਼ਾ 'ਚ ਪਹਿਲਾ ਵਿਗਿਆਪਨ ਕੋਲਕਾਤਾ ਗਜੇਟ ਸਮਾਚਾਰ ਪੱਤਰ 'ਚ ਛਪਿਆ।
- 1896 – ਆਧੁਨਿਕ ਓਲੰਪਿਕ ਖੇਡਾਂ ਦੀ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸ਼ੁਰੂਆਤ ਹੋਈ।
- 1898 – ਸਿਸਟਰ ਨਿਵੇਦਿਤਾ ਨੇ ਸਵਾਮੀ ਵਿਵੇਕਾਨੰਦ ਦੇ ਬ੍ਰਹਮਾਚਰੀਆ ਦੀ ਦੀਕਸ਼ਾ ਲਈ।
- 1981 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਸਿੱਖ ਇੱਕ ਕੌਮ ਹਨ' ਦਾ ਮਤਾ ਪਾਸ ਕੀਤਾ।
- 1986 – ਭਾਰਤ ਦੀ ਪਹਿਲੀ ਦੁੱਧ ਵਿਸ਼ੇਸ਼ ਰੇਲਗੱਡੀ ਨਾਲ ਗੁਜਰਾਤ ਦੇ ਆਨੰਦ ਸ਼ਹਿਰ ਤੋਂ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਪਹੁੰਚੀ।
- 1989 – ਅਮਰੀਕਾ ਨਿਰਮਿਤ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਐਕਸ (ਐੱਮ. ਪੀ.-14) ਨੂੰ ਦੇਸ਼ ਦਾ ਨਾਂ ਸਮਰਪਿਤ ਕੀਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਮਾਰਚ • 25 ਮਾਰਚ • 26 ਮਾਰਚ
- 1668– ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ 'ਤੇ ਕਬਜ਼ਾ ਕਰ ਲਿਆ।
- 1907– ਭਾਰਤੀ ਕਵਿਤਰੀ ਮਹਾਦੇਵੀ ਵਰਮਾ ਦਾ ਜਨਮ ਹੋਇਆ।
- 1972 – ਪਹਿਲੇ ਵਿਸ਼ਵ ਸੰਸਕ੍ਰਿਤ ਸੰਮੇਲਨ ਦਾ ਰਾਸ਼ਟਰਪਤੀ ਵੀ ਵੀ ਗਿਰੀ ਨੇ ਉਦਘਾਟਨ ਕੀਤਾ।
- 1974– ਚਿਪਕੋ ਅੰਦੋਲਨ ਦੀ ਮੁੱਖੀ ਗੌਰਾ ਦੇਵੀ ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
- 1997– ਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
- 1931 – ਭਾਰਤ ਦਾ ਮੌਜੂਦਾ ਤਿਰੰਗਾ ਝੰਡਾ ਬਣਾਉਣ ਵਾਸਤੇ ਕਮੇਟੀ ਬਣੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਮਾਰਚ • 26 ਮਾਰਚ • 27 ਮਾਰਚ
- 1117 – ਕਰਨਾਟਕ ਦੇ ਹਾਲਬੀਡੁ ਸਥਿਤ ਚੰਨਾ ਕੇਸ਼ਵ ਮੰਦਰ ਨੂੰ ਸਥਾਪਤ ਕੀਤਾ ਗਿਆ।
- 1668 – ਇੰਗਲੈਂਡ ਦੇ ਰਾਜਾ ਚਾਲਰਸ ਦੂਜੇ ਨੇ ਦਾਜ 'ਚ ਮਿਲੇ ਬਾਂਬੇ ਨੂੰ 10 ਪਾਊਂਡ ਦੇ ਸਾਲਾਨਾ ਕਿਰਾਏ 'ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦਿੱਤਾ।
- 1884 – ਸਭ ਤੋਂ ਲੰਬੀ ਦੂਰੀ ਦੀ ਪਹਿਲੀ ਟੈਲੀਫੋਨ ਕਾਲ ਅਮਰੀਕਾ ਦੇ ਬੋਸਟਨ ਤੋਂ ਨਿਊਯਾਰਕ ਸ਼ਹਿਰ ਦਰਮਿਆਨ ਕੀਤੀ ਗਈ।
- 1917 – ਗ਼ਦਰੀ ਆਗੂ ਡਾਕਟਰ ਮਥਰਾ ਸਿੰਘ (ਵਾਸੀ ਢੁਡਿਆਲ, ਜਿਹਲਮ) ਨੂੰ ਲਾਹੋਰ ਜੇਲ ਵਿੱਚ ਫਾਂਸੀ ਦਿਤੀ ਗਈ।
- 1944– ਲਿਥੂਆਨੀਆ ਦੇ ਸ਼ਹਿਰ ਕਾਊਨਾਸ ਵਿੱਚ ਹਜ਼ਾਰਾਂ ਯਹੂਦੀ ਕਤਲ ਕੀਤੇ ਗਏ।
- 1970– ਪ੍ਰਕਾਸ਼ ਸਿੰਘ ਬਾਦਲ ਚੀਫ਼ ਮਨਿਸਟਰ ਵਜੋਂ ਹਲਫ਼ ਲੈ ਲਿਆ।
- 1976– ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਬ-ਵੇਅ ਸਿਸਟਮ (ਮੈਟਰੋ) ਸ਼ੁਰੂ ਕੀਤਾ ਗਿਆ।
- 1998– ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਮਾਰਚ • 27 ਮਾਰਚ • 28 ਮਾਰਚ
- 1556– ਫ਼ਸਲੀ ਕੈਲੰਡਰ ਫ਼ਸਲਾਂ 'ਤੇ ਆਧਰਾਤ ਹੈ ਤੇ ਇਸ ਦਾ ਜੁਲਾਈ ਤੋਂ ਜੂਨ ਤਕ ਗਿਣਿਆ ਜਾਂਦਾ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ 1556 'ਚ ਸ਼ੁਰੂ ਕੀਤਾ ਸੀ।
- 1624– ਬਿਲਾਸਪੁਰ, ਹੰਡੂਰ, ਨਾਹਨ ਅਤੇ ਹੋਰ ਰਿਆਸਤਾਂ ਦੇ ਰਾਜੇ ਜਿਨ੍ਹਾਂ ਨੂੰ ਗੁਰੁ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ ਸੀ, ਗੁਰੁ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਕਾ ਚੱਕ (ਅੰਮ੍ਰਿਤਸਰ) ਪੁੱਜੇ।
- 1910 – ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਜਨਮ।
- 1914 – ਜਾਪਾਨ ਦੇ ਐੱਸ. ਐੱਸ. ਕੋਮਾਗਾਟਾ ਮਾਰੂ ਜਹਾਜ਼ ਤੋਂ ਗੁਰਜੀਤ ਸਿੰਘ ਦੀ ਅਗਵਾਈ 'ਚ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਯਾਤਰਾ 'ਤੇ 372 ਨੌਜਵਾਨ ਨਿਕਲੇ।
- 1938 – ਇਟਲੀ ਵਿਚ ਦਿਮਾਗ਼ੀ ਬੀਮਾਰੀਆਂ ਦੇ ਸਾਇੰਸਦਾਨਾਂ ਨੇ ਕੁੱਝ ਦਿਮਾਗ਼ੀ ਬੀਮਾਰੀਆਂ ਵਾਸਤੇ ਬਿਜਲੀ ਦੇ ਝਟਕੇ ਨਾਲ ਇਲਾਜ ਕਰਨ ਦਾ ਤਜਰਬਾ ਕੀਤਾ।
- 1941 – ਅੰਗਰੇਜ਼ੀ ਦੀ ਮਸ਼ਹੂਰ ਨਾਵਲਿਸਟ ਮੈਡਮ ਵਰਜੀਨੀਆ ਵੁਲਫ ਨੇ ਦਰੀਆ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ।(ਚਿੱਤਰ ਦੇਖੋ)
- 1941 – ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਦੌੜਨ ਤੋਂ ਬਾਅਦ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ।
- 1977 – ਮੋਰਾਰਜੀ ਦੇਸਾਈ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1986 – ਸਵੇਰੇ 10 ਵਜ ਕੇ 15 ਮਿੰਟ ਤੇ 6000 ਤੋਂ ਵਧ ਰੇਡੀਓ ਸਟੇਸ਼ਨਾਂ ਨੇ ਇਕੋ ਸਮੇਂ ਮਾਈਕਲ ਜੈਕਸਨ ਦਾ ਵੀ ਆਰ ਦ ਵਰਲਡ ਗਾਣਾ ਵਜਾਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਮਾਰਚ • 28 ਮਾਰਚ • 29 ਮਾਰਚ
- 1748– ਸਰਬੱਤ ਖ਼ਾਲਸਾ ਦਾ ਇਕ ਅਹਿਮ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਅਤੇ ਦਲ ਖ਼ਾਲਸਾ ਕਾਇਮ ਕੀਤਾ ਗਿਆ। ਸਾਰੇ 65 ਜਥਿਆਂ ਨੂੰ 11 ਮਿਸਲਾਂ ਵਿਚ ਵੰਡਣ ਦਾ ਗੁਰਮਤਾ ਕੀਤਾ।
- 1848–ਠੰਢੀਆਂ ਹਵਾਵਾਂ ਕਾਰਨ ਪਾਣੀ ਦੇ ਬਰਫ਼ ਬਣਨ ਕਰ ਕੇ ਨਿਆਗਰਾ ਫ਼ਾਲਜ਼ ਦਾ ਝਰਨਾ ਇਕ ਦਿਨ ਵਾਸਤੇ ਵਗਣੋਂ ਰੁਕ ਗਿਆ।
- 1886–ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਆਇਆ।
- 1901–ਆਸਟਰੇਲੀਆ ਵਿਚ ਪਹਿਲੀਆਂ ਆਮ ਚੋਣਾਂ ਹੋਈਆਂ।
- 1943– ਦੂਜੀ ਸੰਸਾਰ ਜੰਗ ਦੌਰਾਨ ਮੁਲਕ ਵਿਚ ਮਾਸ ਅਤੇ ਦੁੱਧ ਦੀ ਕਮੀ ਹੋਣ ਕਰ ਕੇ ਅਮਰੀਕਾ ਨੇ ਮਾਸ, ਮੱਖਣ ਅਤੇ ਪਨੀਰ ਦਾ ਰਾਸ਼ਨ ਕਰ ਦਿਤਾ।
- 1973–ਅਮਰੀਕਨ ਫ਼ੌਜਾਂ ਵੀਅਤਨਾਮ ਵਿਚੋਂ ਨਿਕਲ ਗਈਆਂ।
- 1993–ਦੱਖਣੀ ਕੋਰੀਆ ਦੀ ਸਰਕਾਰ ਨੇ ਉਨ੍ਹਾਂ ਔਰਤਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਦੂਜੀ ਜੰਗ ਦੌਰਾਨ ਜਾਪਾਨ ਦੇ ਫ਼ੌਜੀਆਂ ਦੀ ਸੈਕਸ ਭੁੱਖ ਦੂਰ ਕਰਨ ਵਾਸਤੇ ਵਰਤਿਆ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਮਾਰਚ • 29 ਮਾਰਚ • 30 ਮਾਰਚ
ਗ਼ਲਤੀ: ਅਕਲਪਿਤ < ਚਾਲਕ। ਗ਼ਲਤੀ: ਅਕਲਪਿਤ < ਚਾਲਕ।
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 06:35 on ਬੁੱਧਵਾਰ, ਜਨਵਰੀ 22, 2025 (UTC) – Purge cache for this page