ਸਮੱਗਰੀ 'ਤੇ ਜਾਓ

ਸ਼ੀਆ ਇਸਲਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਬਲਾ, ਇਰਾਕ ਵਿਚਲੀ ਅਮਾਮ ਹੁਸੈਨ ਦੇਹਰਾ ਸ਼ੀਆ ਮੁਸਲਮਾਨਾਂ ਲਈ ਪਵਿੱਤਰ ਅਸਥਾਨ ਹੈ

ਸ਼ੀਆ ਇਸਲਾਮ (Arabic: شيعة, ਸ਼ੀਆʿਹ) ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ ਹੈ। ਇਹਨੂੰ ਮੰਨਣ ਵਾਲਿਆਂ ਨੂੰ ਸ਼ੀਆ ਮੁਸਲਮਾਨ ਜਾਂ ਸ਼ੀਏ ਆਖਿਆ ਜਾਂਦਾ ਹੈ।[1] "ਸ਼ੀਆ" ਇਤਿਹਾਸਕ ਵਾਕੰਸ਼ ਸ਼ੀʻਆਤੁ ʻਅਲੀ (شيعة علي) ਦਾ ਛੋਟਾ ਰੂਪ ਹੈ ਜਿਹਦਾ ਮਤਲਬ ਮੁਹੰਮਦ ਦੇ ਜੁਆਈ ਅਤੇ ਪਿਤਰੇਰ ਅਲੀ ਦਾ "ਪੈਰੋਕਾਰ", "ਧੜਾ", ਜਾਂ "ਪਾਰਟੀ" ਹੈ ਜਿਹਨੂੰ ਸ਼ੀਆ ਮੁਸਲਮਾਨ ਖਲੀਫਤ ਵਿੱਚ ਮੁਹੰਮਦ ਦਾ ਜਾਨਸ਼ੀਨ ਮੰਨਦੇ ਹਨ। ਸ਼ੀਅਹ (ਸ਼ੀਆ) ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਪੈਰੋ ਜਾਂ ਪਿੱਛੇ ਤੁਰਨ ਵਾਲਾ ਤੋਂ ਹੈ। ਸ਼ਬਦਕੋਸ਼ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਅਲੀ ਦੇ ਪੈਰੋਕਾਰਾਂ ਨੂੰ ਸ਼ੀਆ ਦੀ ਸੰਗਿਆ ਦਿੱਤੀ ਗਈ ਹੈ। ਸ਼ੀਆ ਲੋਕ ਹਜ਼ਰਤ ਅਲੀ ਨੂੰ ਪਹਿਲਾ ਅਮਾਮ ਗਿਣਦੇ ਹਨ |


ਹਵਾਲੇ

[ਸੋਧੋ]
  1. "ਸ਼ੀਆ" ਨੂੰ ਕਈ ਵਾਰ ਸ਼ੀ'ਆ ਜਾਂ ਸ਼ੀਆਈਟ ਕਰਕੇ ਵੀ ਲਿਖਿਆ ਜਾਂਦਾ ਹੈ।
  翻译: